ਦੀ ਯੋਜਨਾ ਬਣਾਈ ਗਈ ਹੈ। ਪੱਤਰਕਾ ਲਈ ਤੁਹਾਡੇ ਕੋਲੋਂ ਰਚਨਾਤਮਕ ਸਹਿਯੋਗ ਦੀ ਆਸ ਹੈ। ਰਚਨਾ ਸਾਹਿਤ ਦੀ
ਕਿਸੇ ਵੀ ਵਿਧਾ ਵਿੱਚ ਹੋ ਸਕਦੀ ਹੈ। ਆਪਣੀਆਂ ਮੌਲਿਕ ਰਚਨਾਵਾਂ ਸ਼ਬਦ ਮੰਡਲ ਦੇ ਪਤੇ ਤੇ ਭੇਜੋ।
shabadm@gmail.com
ਹਰ ਤਰ੍ਹਾਂ ਦੀ ਖ਼ਬਰ ਦਾ ਮਰਮ
Go to Blogger edit html and find these sentences.Now replace these sentences with your own descriptions.
Go to Blogger edit html and find these sentences.Now replace these sentences with your own descriptions.
Go to Blogger edit html and find these sentences.Now replace these sentences with your own descriptions.
Go to Blogger edit html and find these sentences.Now replace these sentences with your own descriptions.
Go to Blogger edit html and find these sentences.Now replace these sentences with your own descriptions.
ਪ੍ਰਮਿੰਦਰਜੀਤ ਪੰਜਾਬੀ ਦੇ ਪ੍ਰਮੁੱਖ ਕਵੀਆਂ ਵਿੱਚੋਂ ਹਨ। ਆਪਣੀ ਪੱਤਰਕਾ 'ਅੱਖਰ' ਰਾਹੀਂ ਵੀ ਉਹ ਆਪਣਾ ਕਾਵਿ ਕਰਮ ਜਿੰਮੇਵਾਰੀ ਨਾਲ ਨਿਭਾਉਂਦੇ ਰਹਿੰਦੇ ਨੇ। ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾ ਕੇ ਛਾਪਣਾ ਵੀ ਉਹਨਾਂ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ। ਅੱਖਰ ਦੇ ਤਾਜ਼ੇ ਅੰਕ ਵਿੱਚ ਇਸ ਵਾਰ ਹਿੰਦੀ ਕਵੀ ਗੀਤ ਚਤੁਰਵੇਦੀ ਦੀਆਂ ਕਵਿਤਾਵਾਂ ਹਨ, ਉਹਨਾਂ ਦੇ ਸਵੈਕਥਨ ਸਮੇਤ। ਨਾਲ ਪ੍ਰਮਿੰਦਰਜੀਤ ਹੁਰਾਂ ਦੀ ਟਿੱਪਣੀ ਵੀ ਹੈ- 'ਮੈਂ ਆਪਣੇ ਕੁਝ ਸ਼ਾਇਰ ਦੋਸਤਾਂ ਨੂੰ ਇਹ ਨਜ਼ਮਾਂ ਪੜ੍ਹ ਕੇ ਆਪਣੀ ਕਾਵਿਕਤਾ ਦਾ ਸਵੈ ਮੁਲਅੰਕਣ ਕਰਨ ਦੀ ਸਲਾਹ ਦਿਆਂਗਾ....'
ਸੁਖਜੀਤ ਪੰਜਾਬੀ ਦਾ ਚਰਚਿਤ ਕਹਾਣੀਕਾਰ ਹੈ। ਆਪਣੇ ਪਹਿਲੇ ਕਹਾਣੀ ਸੰਗ੍ਰਿਹ ਅੰਤਰਾ ਨਾਲ ਹੀ ਉਹ ਚਰਚਾ ਵਿੱਚ ਆ ਗਿਆ ਸੀ। ਆਪਣੀ ਦੂਜੇ ਕਹਾਣੀ ਸੰਗ੍ਰਹਿ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਨਾਲ ਹੁਣ ਉਹ ਫਿਰ ਚਰਚਾ ਵਿੱਚ ਹੈ। 8 ਮਾਰਚ ਨੂੰ ਸ਼ਬਦ ਮੰਡਲ ਵੱਲੋਂ ਸੁਖਜੀਤ ਦੀ ਦੂਜੀ ਪੁਸਕਤ ਉੱਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਸ਼ਟੀ ਕਰਵਾਈ ਗਈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਅਗਲੀ ਪੋਸਟ ਵਿੱਚ ਤੁਸੀਂ ਸੁਖਜੀਤ ਦੀ ਕਹਾਣੀ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਪੜ੍ਹੋਗੇ।
ਗੁਰਪ੍ਰੀਤ ਨਵੀਂ ਪੰਜਾਬੀ ਕਵਿਤਾ ਦਾ ਪ੍ਰਤੀਨਿਧ ਹਸਤਾਖਰ ਹੈ। ਹੁਣ ਤੱਕ ਉਸਦੀਆਂ ਦੋ ਕਾਵਿ ਪੁਸਤਕਾਂ ਸ਼ਬਦਾਂ ਦੀ ਮਰਜ਼ੀ ਅਤੇ ਅਕਾਰਨ ਪਰਕਾਸ਼ਤ ਹੋ ਚੁੱਕੀਆਂ ਹਨ। ਪੇਂਟਿੰਗ ਵਿੱਚ ਗਹਿਰੀ ਰੁਚੀ ਰਖਦੇ ਹਨ।
ਉਲਫ਼ਤ ਬਾਜਵਾ ਦਰਵੇਸ਼ ਸ਼ਾਇਰ ਸੀ। ਮੈਂ ਉਹਦੇ ਸਿਰੜੀ ਸੁਭਾਅ ਦੀ ਕਦਰ ਕਰਦਾ ਰਿਹਾ ਹਾਂ। ਉਸਨੇ ਗ਼ਜ਼ਲ ਦਾ ਮੋਹ ਪਾਲਿਆ ਤੇ ਉਸਨੂੰ ਆਖ਼ਰੀ ਸਾਹ ਤਕ ਨਿਭਾਇਆ। ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਉਸ ਨੇ ਸਿਰਤੋੜ ਯਤਨ ਕੀਤੇ। ਜਿਥੇ ਉਹ ਉਸਤਾਦ ਸ਼ਾਇਰ ਸੀ ਉਥੇ ਉਸਦੀ ਸ਼ਾਇਰੀ ਸਾਰੇ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਪਾਠਕ ਨਾਲ ਬਿਨਾ ਕਿਸੇ ਉਚੇਚ ਦੇ ਸਿੱਧਾ ਰਾਬਤਾ ਕਾਇਮ ਕਰਦੀ ਹੈ।
ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ ਭਿਕਸ਼ੂ ਜਲੰਧਰ ਨਾਲ ਜੋੜਦਾ ਹੈ ਤੇ ਵਰਤਮਾਨ ਦੇ ਵਰਿੰਦਾ ਮੰਦਿਰ ਦੀ ਖੁਦਾਈ ਚੋਂ ਨਿਕਲੀ ਜਲੰਧਰ ਰਾਖਸ਼ਸ਼ ਦੀ ਮੂਰਤੀ ਨੂੰ ਬ੍ਰਾਹਮਣੀ ਛੜਯੰਤਰ ਗਰਦਾਨਦਾ ਹੈ। ਵਿੱਦਿਆ ਪਰਾਪਤੀ ਦੇ ਗਿਆਨ ਦੀ ਜਗਿਆਸਾ ਨੂੰ ਉਹ ਮੁਕਤੀ ਦਾ ਸਾਧਨ ਮੰਨਦਾ ਹੋਇਆ ਪਰਣੇਸ਼ਵਰੀ ਦੇ ਕਮਲ ਿਸੰਘਾਸਨ ਹੇਠ ਦੱਬਆ ਦਿਖਾਇਆ ਗਿਆ ਹੈ। ਗਣਪਤੀ ਦੇ ਇੱਕ ਹੱਥ ਵਿੱਚ ਲਹੂ ਲਿਬੜੀ ਤਲੳਾਰ ਸੀ, ਜੂਜੇ ਹੱਥ ਵਿੱਚ ਚਿੱਬ ਖੜੱਬੀ ਢਾਲ। ਨਾਇਕ ਵੱਲੋ. ਇਸ ਮੂਰਤੀ ਨੂੰ ਆਪਣੇ ਪ੍ਹਨ ਵਾਲੇ ਕਮਰੇ ਵਿੱਚ ਸਥਾਪਿਤ ਕਰਨ ਦਾ ਬਿੰਬ ਬੜਾ ਸ਼ਕਤੀਸ਼ਾਲੀ ਹੈ। ਨਵੇਂ ਮੂੰਹ ਮੁਹਾਂਦਰੇ ਵਾਲੇ ਇਸ ਬਿਰਤਾਂਤ ਨੂੰ ਪੜ੍ਹਨ ਵਾਸਤੇ ਮੈਂ ਪਰਣੇਸ਼ਵਰੀ ਨੂੰ ਖ਼ੁਸ਼ਾਮਦੀਦ ਕਹਿੰਦਾ ਹੈ।
ਪੇਸ਼ੇ ਵਜੋਂ ਅਧਿਆਪਕ ਰਾਕੇਸ਼ ਆਨੰਦ ਕਵਿਤਾ ਲਿਖਦਾ ਹੈ। ਅਰਥ ਸ਼ਾਸਤਰ ਬਾਰੇ ਡੂੰਘੀ ਸੋਝੀ ਰੱਖਦਾ ਹੈ ਅਤੇ ਚੰਗੇ ਸਾਹਿਤ ਦਾ ਰਸੀਆ ਹੈ । ਪਿਛਲੇ ਕਈ ਸਾਲ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਪੇਸ਼ ਹੈ ਰਕੇਸ਼ ਅਨੰਦ ਦੀ ਨਵੀਂ ਰਚਨਾ...
ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਲੋਕ ਲਗਾਤਾਰ ਲੱਗੇ ਹੋਏ ਹਨ। ਜਲੰਧਰ ਦੇ ਗੁਰਿੰਦਰਜੀਤ ਸਿੰਘ ਨਾਗਰਾ ਵੀ ਇਸ ਕੰਮ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਉਹ ਜਲੰਧਰ ਤੋਂ ਹੀ ਇੰਟਰਨੈਟ ਅਖਬਾਰ ਪੰਜਾਬ ਹੋਟਲਾਈਨ ਚਲਾ ਰਹੇ ਹਨ। ਪੰਜਾਬੀ ਦੀ ਇਹ ਰੋਜ਼ਾਨਾ ਅਖਬਾਰ ਭਾਰਤ ਸਮੇਤ ਕਈ ਬਾਹਰਲੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਹੈ। ਇਸ ਵਿੱਚ ਖਬਰਾਂ ਤੋਂ ਇਲਾਵਾ ਕਈ ਤਰ੍ਹਾਂ ਦੀ ਉਪਯੋਗੀ ਜਾਣਕਾਰੀ ਹੈ। ਹੋਰ ਤਾਂ ਹੋਰ ਸਾਈਟ ਉੱਤੇ ਪੰਜਾਬੀ ਗਾਣਿਆਂ ਦੇ ਲਿੰਕ ਵੀ ਹਨ।
ਅਕਤੂਬਰ-ਦਸੰਬਰ, 2008 ਮਹੀਨੇ ਦੇ ਨਜ਼ਰੀਆ ਰਸਾਲੇ ਵਿੱਚ ਸੰਪਾਦਕ ਡਾ: ਐੱਸ ਤਰਸੇਮ ਸਾਹਿਬ ਨੇ ਪੰਜਾਬੀ ਭਾਸ਼ਾ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕੁਝ ਸਵਾਲੀਆ ਚਿੰਨ ਲਗਾਏ ਨੇ ਜੋ ਕਿ ਬੜੇ ਹੀ ਸਾਰਥਕ ਜਾਪਦੇ ਨੇ। ਕਿਉਂਕਿ ਸਰਕਾਰ ਜੇ ਸਿਰਫ਼ ਇੱਕ ਬਿੱਲ ਪਾਸ ਕਰ ਕੇ ਸੋਚਦੀ ਹੈ ਕਿ ਉਸਦੀ ਜ਼ਿੰਮੇਦਾਰੀ ਪੂਰੀ ਹੋ ਗਈ ਹੈ ਤਾਂ ਉਹ ਟਪਲਾ ਖਾ ਰਹੀ ਹੈ, ਕਿਉਂਕਿ ਸਰਕਾਰ ਨੇ ਬਿੱਲ ਪਾਸ ਕਰ ਕੇ ਵੀ ਇਸ ਵਿੱਚ ਕਈ ਉਹਲੇ ਰੱਖੇ ਹੋਏ ਨੇ ਤੇ ਆਪਣੇ ਪਿਆਰੇ ਕਰਮਚਾਰੀਆ ਨੂੰ ਖੁੱਲੀ ਛੋਟ ਦਿੱਤੀ ਹੋਈ ਹੈ ਅੰਗਰੇਜ਼ੀ ਵਿੱਚ ਖੇਡਾਂ ਖੇਡਣ ਦੀ। ਤਰਸੇਮ ਸਾਹਿਬ ਨੇ ਬੜਾ ਵਧੀਆ ਸਵਾਲ ਉਠਾਇਆ ਹੈ ਕਿ ਸਰਕਾਰ ਨੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਨੂੰ ਮਿਲਣ ਵਾਲੀ ਸਜ਼ਾ 'ਤੇ ਪਰਦਾ ਕਿਉਂ ਪਾਇਆ ਹੈ..? ਦੂਜਾ ਸਵਾਲ ਇਹ ਹੈ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਮਾਧਿਅਮ ਵਿੱਚ ਇੰਜੀਨੀਅਰਿੰਗ, ਮੈਡੀਕਲ ਅਤੇ ਵਿਗਿਆਨ ਦੀ ਪੜ੍ਹਾਈ ਕਿਉਂ ਨਹੀਂ ਕਰ ਸਕਦੇ...? ਜੇਕਰ ਸਰਕਾਰ ਇਸ ਪਾਸੇ ਵੱਲ ਥੋੜ੍ਹਾ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ ਗੱਲ ਹੈ।ਜੇ ਵਿਦਿਆਰਥੀ ਇਸ ਤਰ੍ਹਾਂ ਪੰਜਾਬੀ ਨਾਲ ਜੁੜੇ ਰਹਿਣਗੇ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਸੁਚੱਜਾ ਕਦਮ ਹੋਵੇਗਾ।
ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।ਪੰਜਾਬੀ ਦੋਸਤੋ,
ਇੰਟਰਨੈਟ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਸ਼ਬਦ ਮੰਡਲ ਨਾਂ ਦਾ ਇਹ ਬਲੋਗ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬੀ ਸਾਹਿਤ, ਸੱਭਿਆਚਾਰ, ਮਨੋਰੰਜਨ ਅਤੇ ਹੋਰਨਾਂ ਖੇਤਰਾਂ ਨੂੰ ਲੈ ਕੇ ਇਸ ਬਲੋਗ ਵਿੱਚ ਤੁਹਾਨੂੰ ਪੜ੍ਹਨ ਅਤੇ ਜਾਨਣ ਲਈ ਬਹੁਤ ਕੁਝ ਮਿਲੇਗਾ। ਤੁਹਾਡੇ ਲਈ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਆਉਣ ਲਈ ਸਾਡੇ ਕੋਲ ਸੱਤ ਮੈਂਬਰਾਂ ਦੀ ਸੁਲਝੀ ਹੋਈ ਟੀਮ ਹੈ, ਜਿਹੜੀ ਵੱਖ ਵੱਖ ਖੇਤਰਾਂ ਦੀ ਜਾਣਕਾਰੀ ਤੁਹਾਡੀ ਮਾਤ ਭਾਸ਼ਾ ਵਿਚ ਤੁਹਾਡੇ ਨਾਲ ਸਾਂਝੀ ਕਰੇਗੀ। ਮਾਤ ਭਾਸ਼ਾ ਦੀ ਸੇਵਾ ਹਿੱਤ ਸਾਡਾ ਸਹਿਯੋਗ ਕਰੋ। ਇਸੇ ਉਮੀਦ ਨਾਲ
ਸ਼ਬਦ ਮੰਡਲ ਟੀਮ
----------
Learn how to get views on youtube...
Create a site on blogspot for free...