ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ ਭਿਕਸ਼ੂ ਜਲੰਧਰ ਨਾਲ ਜੋੜਦਾ ਹੈ ਤੇ ਵਰਤਮਾਨ ਦੇ ਵਰਿੰਦਾ ਮੰਦਿਰ ਦੀ ਖੁਦਾਈ ਚੋਂ ਨਿਕਲੀ ਜਲੰਧਰ ਰਾਖਸ਼ਸ਼ ਦੀ ਮੂਰਤੀ ਨੂੰ ਬ੍ਰਾਹਮਣੀ ਛੜਯੰਤਰ ਗਰਦਾਨਦਾ ਹੈ। ਵਿੱਦਿਆ ਪਰਾਪਤੀ ਦੇ ਗਿਆਨ ਦੀ ਜਗਿਆਸਾ ਨੂੰ ਉਹ ਮੁਕਤੀ ਦਾ ਸਾਧਨ ਮੰਨਦਾ ਹੋਇਆ ਪਰਣੇਸ਼ਵਰੀ ਦੇ ਕਮਲ ਿਸੰਘਾਸਨ ਹੇਠ ਦੱਬਆ ਦਿਖਾਇਆ ਗਿਆ ਹੈ। ਗਣਪਤੀ ਦੇ ਇੱਕ ਹੱਥ ਵਿੱਚ ਲਹੂ ਲਿਬੜੀ ਤਲੳਾਰ ਸੀ, ਜੂਜੇ ਹੱਥ ਵਿੱਚ ਚਿੱਬ ਖੜੱਬੀ ਢਾਲ। ਨਾਇਕ ਵੱਲੋ. ਇਸ ਮੂਰਤੀ ਨੂੰ ਆਪਣੇ ਪ੍ਹਨ ਵਾਲੇ ਕਮਰੇ ਵਿੱਚ ਸਥਾਪਿਤ ਕਰਨ ਦਾ ਬਿੰਬ ਬੜਾ ਸ਼ਕਤੀਸ਼ਾਲੀ ਹੈ। ਨਵੇਂ ਮੂੰਹ ਮੁਹਾਂਦਰੇ ਵਾਲੇ ਇਸ ਬਿਰਤਾਂਤ ਨੂੰ ਪੜ੍ਹਨ ਵਾਸਤੇ ਮੈਂ ਪਰਣੇਸ਼ਵਰੀ ਨੂੰ ਖ਼ੁਸ਼ਾਮਦੀਦ ਕਹਿੰਦਾ ਹੈ।-ਮਨਮੋਹਨ
ਪਰਣੇਸ਼ਵਰੀ (ਪੂਰਾ ਨਾਵਲ ਪੜ੍ਹਨ ਲਈ ਕਲਿੱਕ ਕਰੋ)















ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।