ਹਰ ਤਰ੍ਹਾਂ ਦੀ ਖ਼ਬਰ ਦਾ ਮਰਮ

Facebook

Showing posts with label ਕਿਤਾਬਾਂ. Show all posts
Showing posts with label ਕਿਤਾਬਾਂ. Show all posts

Friday, August 14, 2015

ਸ਼ਬਦ ਚਿੱਤਰਾਂ ਦਾ ਜਾਦੂ-ਕਚ ਦੇ ਅੱਖਰ

ਕੱਚ ਦੇ ਅੱਖਰ ਕਿਤਾਬ ਦਾ ਨਾਂ ਪੜ੍ਹਨ ਲੱਗਦਿਆਂ ਹੀ ਪਾਠਕ ਦੇ ਅੰਦਰ ਕੁਝ ਤਿੜਕਣ ਲੱਗਦਾ ਹੈ ਇਹ ਤਿੜਕਣਾ, ਇਹ ਟੁੱਟ ਭਜ ਹੈ, ਜਗਜੀਵਨ ਮੀਤ ਦੀਆਂ ਇਸ ਕਾਵਿ ਸੰਗ੍ਰਹਿ ਦੀਆਂ 88 ਕਵਿਤਾਵਾਂ। 
ਕਵੀ ਦੀਆਂ ਕਵਿਤਾਵਾਂ ਪੜ੍ਹਨ ਮਗਰੋਂ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਇਕ ਵਾਰੀ ਤਾਂ ਕਵਿਤਾ ਪੜ੍ਹਦਾ-ਪੜ੍ਹਦਾ ਖੁਦ ਨੂੰ ਸੁੰਨ ਹੋਇਆ ਮਹਸੂਸ ਕਰਦਾ ਹੈ ਇਹ ਕਵਿਤਾਵਾਂ ਇਕ ਨਹੀਂ ਅਨੇਕਾਂ ਅਰਥ ਪਾਠਕਾਂ ਤਕ ਪਹੁੰਚਾਉਂਦੀਆਂ ਹਨ ਇਹ ਕਵਿਤਾਵਾਂ ਗਹਿਰ ਗੰਭੀਰ ਹਨ ਕਵੀ ਦਾ ਕਵਿਤਾ ਦਾ ਅੰਦਾਜ਼ ਤੇ ਬਿਆਨ ਵੱਖਰਾ ਹੈ ਮਨ ਕੈਨਵਸ ਰੰਗ ਤੇ ਚਿੱਤਰ ਕਵਿਤਾ ਵਿਚ ਉਹ ਲਿਖਦਾ ਹੈ...


ਜਦ ਮੈਨੂੰ
ਕੁਝ ਨਹੀਂ ਦਿਸਦਾ
ਮੈਂ ਅੱਖਾਂ ਮੀਚ ਲੈਂਦਾ ਹਾਂ
ਇਹ ਵੀ ਇਕ ਰਸਤਾ ਹੈ
ਤੇਰੇ ਤੀਕ ਪਹੁੰਚਣ ਦਾ... (ਪੰਨਾ 44-45)

ਕੱਚ ਦੇ ਅੱਖਰ ਕਵਿਤਾ ਸੰਗ੍ਰਹਿ ਪੰਜਾਬੀ ਪਾਠਕਾਂ ਲਈ ਇਕ ਨਵੀਂ ਕਵਿਤਾ ਨਵੇਂ ਅਹਿਸਾਸਾਂ ਤੇ ਨਵੇਂ ਵਿਸ਼ਿਆਂ ਦੀ ਪਟਾਰੀ ਹੈ ਇਕ ਨਵੇਕਲੀ ਕਿਸਮ ਦੀ ਨਵੀਂ ਸ਼ਾਇਰੀ ਹੈ ਅਲੋਚਕਾਂ ਨੂੰ ਇਸ ਕਾਵਿ ਸੰਗ੍ਰਹਿ ਵਲ ਧਿਆਨ ਦੇਣ ਦੀ ਜ਼ਰੂਰਤ ਹੈ ਕਵੀ ਇਕ ਜਗ੍ਹਾ ਲਿਖਦਾ ਹੈ...

ਉਸਨੇ ਮੈਥੋਂ ਝਾਂਜਰਾਂ ਮੰਗੀਆਂ
ਮੈਂ ਉਸਦੇ ਪੈਰਾਂ
ਅਖਰਾਂ ਦੇ ਘੁੰਘਰੂ
ਬੰਨ੍ਹ ਦਿੱਤੇ...
ਕੁਝ ਕਵਿਤਾਵਾਂ
ਵਰਕਿਆਂ ਤੇ ਨਹੀਂ
ਲਿਖੀਆਂ ਜਾਂਦੀਆਂ...
ਕਵੀ ਦੇ ਜਨਮ ਬਾਰੇ ਇਕ ਕਵਿਤਾ ਕਵੀ ਲਿਖਦਾ ਹੈ..
ਮੈਂ ਕਿਸੇ ਜਨਮ
ਰਿਸ਼ੀ ਸਾਂ
ਵੇਦ ਲਿਖਦਾ ਸੀ
..........
..........
..........
ਜਦੋਂ ਕਿਸੇ ਰਿਸ਼ੀ ਦੀ
ਤਪਸਿਆ ਵਿਘਨ ਪੈਂਦਾ ਹੈ
ਤਾਂ ਉਹ ਅਗਲੇ ਜਨਮ
ਕਵੀ ਹੋ ਜਾਂਦਾ ਹੈ...
ਤਿੜਕਣ, ਸ਼ੀਸ਼ਾ, ਕੱਚ, ਸੁਪਨੇ, ਦੀਵਾ, ਸਿਰਲੇਖ ਸ਼ਬਦ ਕਵੀ ਵਾਰ-ਵਾਰ ਵੱਖੋ-ਵੱਖਰੇ ਅਰਥਾਂ ਵਿਚ ਵਰਤਦਾ ਹੈ
ਜਗਜੀਵਨ ਲਈ ਪਿਆਰ ਆਸ ਦਾ ਦੀਵਾ ਜਗਾਉਂਦਾ ਹੈ, ਪਰ ਬੁੱਝ ਕੇ ਸ਼ਾਇਰ ਨੂੰ ਕਬਰ ਤਕ ਲੈ ਜਾਂਦਾ ਹੈ ਕਵੀ ਦੇ ਅੰਦਰ ਟੁੱਟੇ ਪਿਆਰ ਦੀ ਤੜਫ ਹੈ ਤਿੜਕ ਹੈ, ਇਹੀ ਕੱਚ ਦੇ ਅੱਖਰ ਹਨ
ਕਵੀ ਸਾਧ ਹੋਣ ਵਿਸ਼ਵਾਸ ਨਹੀਂ ਰੱਖਦਾ, ਉਹ ਜਿਉਣ ਨੂੰ ਜਿੰਦਗੀ ਆਖਦਾ ਹੈ-
ਤੇ ਮੈਂ ਸ਼ਾਇਦ ਕਦੋਂ ਦਾ
ਖਤਮ ਹੋ ਜਾਣਾ ਸੀ
ਜੇ ਤੂੰ ਨਾ ਕਹਿੰਦੀ...
ਉਏ ਸਾਧੂ, ਅੱਖਾਂ ਖੋਲ੍ਹ
ਜਿੰਦਗੀ ਜੋਗ ਨਹੀਂ
ਜਿੰਦਗੀ ਜੋਤ ਹੈ
ਉੱਠ ਘਰ ਚੱਲੀਏ...(ਪੰਨਾ 46)

ਜਗਜੀਵਨ ਦੀ ਕਵਿਤਾ ਤਰੰਨੁਮ ਗਾਉਣ ਵਾਲੀ ਕਵਿਤਾ ਨਹੀਂ, ਇਹ ਤੇ ਮੂਕ ਅਵਸਥਾ ਅੰਤਰ ਮਨ ਦੀ ਸ਼ਾਤੀ ਨਾਲ ਸਮਾਧੀ ਲਾ ਕੇ ਸਮਝਣ ਵਾਲੀ ਸ਼ਾਇਰੀ ਹੈ

ਸੰਖ, ਘੋਘੇ ਤੇ ਸਿੱਪੀਆਂ ਬਾ-ਕਮਾਲ ਕਵਿਤਾ ਹੈ ਕਿਤਾਬ ਦੀ ਹਰ ਇਕ ਕਵਿਤਾ ਚੜਦੀ ਤੋਂ ਚੜਦੀ ਹੈ ਜਗਜੀਵਨ ਮੀਤ ਕੋਲ ਸ਼ਬਦ ਚਿੱਤਰਾਂ ਦਾ ਜਾਦੂ ਹੈ

ਕੱਚ ਦੇ ਅੱਖਰ ਕਿਤਾਬ ਕਵੀ ਤੇਰੇ ਨਾਲਕਵਿਤਾ ਵਿਚ ਆਪਣੇ ਮਹਿਬੂਬ ਨੂੰ ਮੁਖਾਤਿਬ ਹੋ ਰਿਹਾ ਹੈ ਪਹਿਲੀ ਵਾਰ ਹੈ ਕਿ ਕਿਸੇ ਕਵੀ ਨੇ ਆਪਣੀ ਮਹਿਬੂਬਾ ਦਾ ਕਿਤਾਬ ਵਿਚ ਚਿੱਤਰ ਵੀ ਸ਼ਾਮਿਲ ਕੀਤਾ ਹੈ

ਕਿਤਾਬ ਦੀ ਆਖ਼ਰੀ ਕਵਿਤਾ ਤੇਰੇ ਆਉਣ ਤੋਂ ਬਾਅਦ 36 ਭਾਗਾਂ ਵਿਚ ਵੰਡੀ ਹੋਈ ਕਵਿਤਾ ਹੈ ਪਰ ਇਸ ਕਵਿਤਾ ਦੀ ਬਾਖੂਬੀ ਇਹ ਹੈ ਕਿ ਹਰ ਭਾਗ ਇਕ ਮੁਕੰਮਲ ਕਵਿਤਾ ਹੈ

ਕੱਚ ਦੇ ਅੱਖਰ ਦੀ ਤਿੰਨ ਕਵਿਤਾਵਾਂ, ਮਾਂ ਤੋਂ ਮਾਂ ਤਕ, ਕੰਧਾਂ ਓਹਲੇ ਤੇ ਝਰੋਖਾ ਬਿਲਕੁਲ ਵਖਰੀ ਸੁਰ ਦੀਆਂ ਕਵਿਤਾਵਾਂ ਹਨ
ਇਸ ਕਿਤਾਬ ਦਾ ਪੰਜਾਬੀ ਸਾਹਿਤ ਵਿਚ ਆਉਣਾ, ਪੰਜਾਬੀ ਕਵਿਤਾ ਲਈ ਸ਼ੁਭ ਸ਼ਗਨ ਆਖਿਆ ਜਾ ਸਕਦਾ ਹੈ ਆਲੋਚਕਾਂ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ

-ਬਲਬੀਰ ਕੌਰ ਰੀਹਲ (ਕਹਾਣੀਕਾਰ)
Share:

Sponsor

AD BANNER

Subscribe Us

BANNER 728X90

ਪੰਜਾਬੀ ਦੁਨੀਆਂ

YouTube Traffic

YouTube Traffic

Learn how to get views on youtube...

Get started Blogging

Get started Blogging

Create a site on blogspot for free...

Visitors

Search This Blog

3/related/default

Breaking

Ad Space

Responsive Advertisement

Beauty

Text Widget

ਸ਼ਬਦ ਮੰਡਲ

ਐਡੀਟੋਰੀਅਲ ਟੀਮ
ਪਾਵਸੀ ਕਿਤਾਬਖ਼ਾਨਾ

Categories

Advertise

Popular Posts