ਉਲਫ਼ਤ ਬਾਜਵਾ ਦਰਵੇਸ਼ ਸ਼ਾਇਰ ਸੀ। ਮੈਂ ਉਹਦੇ ਸਿਰੜੀ ਸੁਭਾਅ ਦੀ ਕਦਰ ਕਰਦਾ ਰਿਹਾ ਹਾਂ। ਉਸਨੇ ਗ਼ਜ਼ਲ ਦਾ ਮੋਹ ਪਾਲਿਆ ਤੇ ਉਸਨੂੰ ਆਖ਼ਰੀ ਸਾਹ ਤਕ ਨਿਭਾਇਆ। ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਉਸ ਨੇ ਸਿਰਤੋੜ ਯਤਨ ਕੀਤੇ। ਜਿਥੇ ਉਹ ਉਸਤਾਦ ਸ਼ਾਇਰ ਸੀ ਉਥੇ ਉਸਦੀ ਸ਼ਾਇਰੀ ਸਾਰੇ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਪਾਠਕ ਨਾਲ ਬਿਨਾ ਕਿਸੇ ਉਚੇਚ ਦੇ ਸਿੱਧਾ ਰਾਬਤਾ ਕਾਇਮ ਕਰਦੀ ਹੈ।ਡਾ ਜਗਤਾਰ
----
ਗ਼ਜ਼ਲ/ਉਲਫ਼ਤ ਬਾਜਵਾ
ਸਾਰਾ ਆਲਮ ਪਰਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।
ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।
ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ।
ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ।
ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ।
ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।
ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।
ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।
ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ।
ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ।
ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ।
ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।
ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।
----------------------------------------------------------------------------
ਉਲਫਤ ਬਾਜਵਾ ਯਾਦ ਸਮਾਰੋਹ 22 ਫਰਵਰੀ ਨੂੰ
ਪੰਜਾਬੀ ਦੇ ਉਸਤਾਦ ਸ਼ਾਇਰ ਉਲਫ਼ਤ ਬਾਜਵਾ ਦੀ ਯਾਦ ਵਿੱਚ ਇੱਕ ਸਮਾਗਮ 22 ਫਰਵਰੀ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇੱਸ ਮੌਕੇ ਤੇ ਬਾਜਵਾ ਜੀ ਦਾ ਦੂਜਾ ਗ਼ਜ਼ਲ ਸੰਗ੍ਰਹਿ 'ਸਾਰਾ ਆਲਮ ਪਰਾਇਆ ਲੱਗਦਾ ਹੈ' ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਪਹਿਲਾ ਉਲਫਤ ਬਾਜਵਾ ਪੰਜਾਬੀ ਗ਼ਜ਼ਲ ਪੁਰਸਕਾਰ ਜਨਾਬ ਅਮਰਨਾਥ ਕੌਸਤੁਭ ਨੂੰ ਪ੍ਰਦਾਨ ਕੀਤਾ ਜਾਵੇਗਾ।
ਉਲਫਤ ਬਾਜਵਾ ਯਾਦ ਸਮਾਰੋਹ 22 ਫਰਵਰੀ ਨੂੰ
ਪੰਜਾਬੀ ਦੇ ਉਸਤਾਦ ਸ਼ਾਇਰ ਉਲਫ਼ਤ ਬਾਜਵਾ ਦੀ ਯਾਦ ਵਿੱਚ ਇੱਕ ਸਮਾਗਮ 22 ਫਰਵਰੀ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇੱਸ ਮੌਕੇ ਤੇ ਬਾਜਵਾ ਜੀ ਦਾ ਦੂਜਾ ਗ਼ਜ਼ਲ ਸੰਗ੍ਰਹਿ 'ਸਾਰਾ ਆਲਮ ਪਰਾਇਆ ਲੱਗਦਾ ਹੈ' ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਪਹਿਲਾ ਉਲਫਤ ਬਾਜਵਾ ਪੰਜਾਬੀ ਗ਼ਜ਼ਲ ਪੁਰਸਕਾਰ ਜਨਾਬ ਅਮਰਨਾਥ ਕੌਸਤੁਭ ਨੂੰ ਪ੍ਰਦਾਨ ਕੀਤਾ ਜਾਵੇਗਾ।
ੋਸ
Subscribe by Email
Follow Updates Articles from This Blog via Email
4 Comments
ਬਾਜਵਾ ਸਾਹਿਬ ਦੀ ਸ਼ਾਇਰੀ ਨੂੰ ਮੇਰਾ ਸਲਾਮ ਅਤੇ ਸ਼੍ਰੀ ਅਮਰਨਾਥ ਕੌਸਤੁਭ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ! ਨਵਰਾਹੀ ਜੀ, ਜੇ ਹੋ ਸਕੇ ਤਾਂ ਕੌਸਤੁਭ ਜੀ ਦੀ ਕੋਈ ਗ਼ਜ਼ਲ ਸ਼ਬਦ ਮੰਡਲ ਤੇ ਜ਼ਰੂਰ ਲਗਾਓ ਜੀ!ਬਲੌਗ ਦੀ ਨਵੀਂ ਦਿੱਖ ਆਕ੍ਰਸ਼ਕ ਹੈ।
Reply Deleteਤੁਹਾਨੂੰ, ਦੀਪ ਜੀ ਤੇ ਜਸਵੀਰ ਜੀ ਨੂੰ ਯਾਦ ਕਰਦਿਆਂ....
ਅਦਬ ਸਹਿਤ
ਤਨਦੀਪ 'ਤਮੰਨਾ'
ਛਾ ਗਏ ਬਾਬੇਓ!!! ਚੱਕ ਦਿਓ ਫੱਟੇ!!!
Reply Deleteਮੇਰੇ ਉਸਤਾਦ ਜਨਾਬ ਉਲਫ਼ਤ ਸਾਹਿਬ ਨੂੰ ਮੇਰਾ ਵੀ ਸਲਾਮ ਕਰ ਦੇਣਾ।
Reply Deleteਸਤਿ ਸ਼੍ਰੀ ਅਕਾਲ ਜੀ...
Reply Deleteਮੈਨੂ ਉਲ੍ਫਤ ਬਾਜ਼ਵਾ ਜੀ ਦੇ ਯਾਦ ਸਮਾਗਮ ਤੇ ਅਤੇ ਇਸ ਕਿਤਾਬ ਰੀਲੀਜ਼ ਸਮਾਰੋਹ ਤੇ ਉਪਸਥਿਤ ਹੋਣ ਦਾ ਅੱਜ ਮਾਣ ਪ੍ਰਾਪਤ ਹੋਇਆ...ਬਹੁਤ ਚੰਗਾ ਲੱਗਾ...
ਅਮਰਨਾਥ ਕੌਸ੍ਤੁਭ ਜੀ ਨੂੰ ਮੇਰੇ ਵੱਲੋਂ ਵੀ ਮੁਬਾਰਕ..
ਰੇਣੂ