ਹਰ ਤਰ੍ਹਾਂ ਦੀ ਖ਼ਬਰ ਦਾ ਮਰਮ

Facebook

Sunday, February 15, 2009

ਸਾਰਾ ਆਲਮ ਪਰਾਇਆ ਲਗਦਾ ਹੈ

ਉਲਫ਼ਤ ਬਾਜਵਾ ਦਰਵੇਸ਼ ਸ਼ਾਇਰ ਸੀ। ਮੈਂ ਉਹਦੇ ਸਿਰੜੀ ਸੁਭਾਅ ਦੀ ਕਦਰ ਕਰਦਾ ਰਿਹਾ ਹਾਂ। ਉਸਨੇ ਗ਼ਜ਼ਲ ਦਾ ਮੋਹ ਪਾਲਿਆ ਤੇ ਉਸਨੂੰ ਆਖ਼ਰੀ ਸਾਹ ਤਕ ਨਿਭਾਇਆ। ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਉਸ ਨੇ ਸਿਰਤੋੜ ਯਤਨ ਕੀਤੇ। ਜਿਥੇ ਉਹ ਉਸਤਾਦ ਸ਼ਾਇਰ ਸੀ ਉਥੇ ਉਸਦੀ ਸ਼ਾਇਰੀ ਸਾਰੇ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਪਾਠਕ ਨਾਲ ਬਿਨਾ ਕਿਸੇ ਉਚੇਚ ਦੇ ਸਿੱਧਾ ਰਾਬਤਾ ਕਾਇਮ ਕਰਦੀ ਹੈ।
ਡਾ ਜਗਤਾਰ
----
ਗ਼ਜ਼ਲ/ਉਲਫ਼ਤ ਬਾਜਵਾ
ਸਾਰਾ ਆਲਮ ਪਰਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।

ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।

ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ।

ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ।

ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ।

ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।

ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।

----------------------------------------------------------------------------

ਉਲਫਤ ਬਾਜਵਾ ਯਾਦ ਸਮਾਰੋਹ 22 ਫਰਵਰੀ ਨੂੰ
ਪੰਜਾਬੀ ਦੇ ਉਸਤਾਦ ਸ਼ਾਇਰ ਉਲਫ਼ਤ ਬਾਜਵਾ ਦੀ ਯਾਦ ਵਿੱਚ ਇੱਕ ਸਮਾਗਮ 22 ਫਰਵਰੀ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇੱਸ ਮੌਕੇ ਤੇ ਬਾਜਵਾ ਜੀ ਦਾ ਦੂਜਾ ਗ਼ਜ਼ਲ ਸੰਗ੍ਰਹਿ 'ਸਾਰਾ ਆਲਮ ਪਰਾਇਆ ਲੱਗਦਾ ਹੈ' ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਪਹਿਲਾ ਉਲਫਤ ਬਾਜਵਾ ਪੰਜਾਬੀ ਗ਼ਜ਼ਲ ਪੁਰਸਕਾਰ ਜਨਾਬ ਅਮਰਨਾਥ ਕੌਸਤੁਭ ਨੂੰ ਪ੍ਰਦਾਨ ਕੀਤਾ ਜਾਵੇਗਾ।

ੋਸ
Share:

4 comments:

  1. ਬਾਜਵਾ ਸਾਹਿਬ ਦੀ ਸ਼ਾਇਰੀ ਨੂੰ ਮੇਰਾ ਸਲਾਮ ਅਤੇ ਸ਼੍ਰੀ ਅਮਰਨਾਥ ਕੌਸਤੁਭ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ! ਨਵਰਾਹੀ ਜੀ, ਜੇ ਹੋ ਸਕੇ ਤਾਂ ਕੌਸਤੁਭ ਜੀ ਦੀ ਕੋਈ ਗ਼ਜ਼ਲ ਸ਼ਬਦ ਮੰਡਲ ਤੇ ਜ਼ਰੂਰ ਲਗਾਓ ਜੀ!ਬਲੌਗ ਦੀ ਨਵੀਂ ਦਿੱਖ ਆਕ੍ਰਸ਼ਕ ਹੈ।
    ਤੁਹਾਨੂੰ, ਦੀਪ ਜੀ ਤੇ ਜਸਵੀਰ ਜੀ ਨੂੰ ਯਾਦ ਕਰਦਿਆਂ....
    ਅਦਬ ਸਹਿਤ
    ਤਨਦੀਪ 'ਤਮੰਨਾ'

    ReplyDelete
  2. ਛਾ ਗਏ ਬਾਬੇਓ!!! ਚੱਕ ਦਿਓ ਫੱਟੇ!!!

    ReplyDelete
  3. ਮੇਰੇ ਉਸਤਾਦ ਜਨਾਬ ਉਲਫ਼ਤ ਸਾਹਿਬ ਨੂੰ ਮੇਰਾ ਵੀ ਸਲਾਮ ਕਰ ਦੇਣਾ।

    ReplyDelete
  4. ਸਤਿ ਸ਼੍ਰੀ ਅਕਾਲ ਜੀ...

    ਮੈਨੂ ਉਲ੍ਫਤ ਬਾਜ਼ਵਾ ਜੀ ਦੇ ਯਾਦ ਸਮਾਗਮ ਤੇ ਅਤੇ ਇਸ ਕਿਤਾਬ ਰੀਲੀਜ਼ ਸਮਾਰੋਹ ਤੇ ਉਪਸਥਿਤ ਹੋਣ ਦਾ ਅੱਜ ਮਾਣ ਪ੍ਰਾਪਤ ਹੋਇਆ...ਬਹੁਤ ਚੰਗਾ ਲੱਗਾ...

    ਅਮਰਨਾਥ ਕੌਸ੍ਤੁਭ ਜੀ ਨੂੰ ਮੇਰੇ ਵੱਲੋਂ ਵੀ ਮੁਬਾਰਕ..


    ਰੇਣੂ

    ReplyDelete

Sponsor

AD BANNER

Subscribe Us

BANNER 728X90

ਪੰਜਾਬੀ ਦੁਨੀਆਂ

YouTube Traffic

YouTube Traffic

Learn how to get views on youtube...

Get started Blogging

Get started Blogging

Create a site on blogspot for free...

Visitors

Search This Blog

3/related/default

Breaking

Ad Space

Responsive Advertisement

Beauty

Text Widget

ਸ਼ਬਦ ਮੰਡਲ

ਐਡੀਟੋਰੀਅਲ ਟੀਮ
ਪਾਵਸੀ ਕਿਤਾਬਖ਼ਾਨਾ

Categories

Advertise

Popular Posts