ਪੁਨਰ-ਜਨਮ
-----------------
ਅੱਜ ਮੇਰੀ ਕਲਮ ਨੇ
ਪਤਾ ਨਹੀਂ ਕਿਉਂ
ਚਿਰਾਂ ਤੋਂ ਧਾਰੀ ਹੋਈ
ਚੁੱਪ ਨੂੰ ਤੋੜਿਆ ਹੈ
ਸ਼ਾਇਦ ਰੇਗਿਸਤਾਨ
ਵਿੱਚ ਭਟਕਦੇ-ਭਟਕਦੇ
ਉਸ ਨੂੰ ਪਾਣੀ ਦੀ ਕਿਤੇ
ਝਲਕ ਪੈ ਗਈ ਹੋਵੇ
ਤਾਂਹੀਓਂ ਤਾਂ
ਆਪੇ ਲੋਰੀ ਦੇ ਕੇ
ਸੁਲਾਏ ਹੋਏ ਸੁਪਨਿਆ ਨੂੰ
ਅੱਜ ਆਪ ਹੀ
ਹਲੂਣੇ ਦੇ ਦੇ ਕੇ
ਉਠਾ ਰਹੀ ਹੈ ।
ਬਲਵਿੰਦਰ 'ਪ੍ਰੀਤ"






ਬਹੁਤ ਖ਼ੂਬ! ਪ੍ਰੀਤ ਜੀ...ਬਹੁਤ ਹੀ ਸੋਹਣੀ ਨਜ਼ਮ ਹੈ..ਮੁਬਾਰਕਾਂ!
ReplyDeleteਸ਼ਾਇਦ ਰੇਗਿਸਤਾਨ
ਵਿੱਚ ਭਟਕਦੇ-ਭਟਕਦੇ
ਉਸ ਨੂੰ ਪਾਣੀ ਦੀ ਕਿਤੇ
ਝਲਕ ਪੈ ਗਈ ਹੋਵੇ
ਤਾਂਹੀਓਂ ਤਾਂ
ਆਪੇ ਲੋਰੀ ਦੇ ਕੇ
ਸੁਲਾਏ ਹੋਏ ਸੁਪਨਿਆ ਨੂੰ
ਅੱਜ ਆਪ ਹੀ
ਹਲੂਣੇ ਦੇ ਦੇ ਕੇ
ਉਠਾ ਰਹੀ ਹੈ
ਅਦਬ ਸਹਿਤ
ਤਮੰਨਾ
ਕੈਨੇਡਾ
ਸ਼ੁਕਰੀਆ ਤਮੰਨਾ ਜੀ ।
ReplyDelete