ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।ਜੇਕਰ ਤੁਹਾਡੇ ਕੋਲ ਪੰਜਾਬੀ ਬਾਰੇ ਕੋਈ ਜਾਣਕਾਰੀ ਹੈ ਜਾਂ ਤੁਸੀਂ ਵੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਾਨੂੰ shabadm@gmail.com ਤੇ ਈਮੇਲ ਕਰ ਸਕਦੇ ਹੋ।
-ਜਸਵੀਰ ਹੁਸੈਨ






ਬਲਾਗ ਬ੍ਰਹਿਮੰਡ ਵਿਚ ਜੀ ਆਇਆਂ ਨੂੰ। ਆਸ ਹੈ ਬਲਾਗ 'ਤੇ ਤੁਸੀਂ ਪੰਜਾਬੀ ਬੋਲੀ ਦੀ ਉੱਨਤੀ ਅਤੇ ਵਿਸਥਾਰ ਲਈ ਵਧੀਆ ਯੋਗਦਾਨ ਪਾਵੋਗੇ।
ReplyDeleteਸਾਥੀ
ਨਵਰਾਹੀ ਜੀ...ਬਹੁਤ-ਬਹੁਤ ਮੁਬਾਰਕਾਂ!! ਮੈਂ ਬਲੌਗ ਦਾ ਲਿੰਕ ਪਾ ਦੇਵਾਂਗੀ 'ਆਰਸੀ' ਹੁਣੇ ਹੀ। ਸਾਨੂੰ ਪੰਜਾਬੀ 'ਚ ਉੱਚ-ਪੱਧਰੀਆਂ ਲਿਖਤਾਂ ਨੂੰ ਸਭ ਦੇ ਸਾਹਮਣੇ ਲਿਆਉਂਣ ਦੀ ਬੜੀ ਜ਼ਰੂਰਤ ਹੈ। ਜਿੰਨਾ ਵੀ ਸਹਿਯੋਗ ਹੋਇਆ,'ਆਰਸੀ' ਵੱਲੋਂ ਦਿੱਤਾ ਜਾਵੇਗਾ। ਇੱਕ ਵਾਰ ਫੇਰ ਮੁਬਾਰਕਾਂ!!
ReplyDeleteਅਦਬ ਸਹਿਤ
ਤਨਦੀਪ ਤਮੰਨਾ
ਵੈਨਕੂਵਰ, ਕੈਨੇਡਾ
ਨਵਰਾਹੀ ਜੀ...ਲਓ ਜੀ...ਆਰਸੀ' ਤੇ ਲਿੰਕ ਪਾ ਦਿੱਤਾ ਹੇ ਤੇ ਪਹਿਲੀ ਉਡਾਣ ਵੀ ਭਰ ਲਈ ਹੈ...ਵੈਨਕੂਵਰ ਤੋਂ ਜਲੰਧਰ..:) It works!!
ReplyDeleteਅਦਬ ਸਹਿਤ
ਤਨਦੀਪ ਤਮੰਨਾ
http://lafzandapul.blogspot.com
ReplyDeletejanamdin mubarak ho navrahi ji rachna ji ka besabri se intjar word verification hata lo
ReplyDeleteਨਵਰਾਹੀ ਜੀ...ਜਲਦੀ-ਜਲਦੀ ਕੁੱਝ ਪੋਸਟ ਕਰੋ...ਸਾਨੂੰ ਬੜੀ ਦੂਰੋਂ ਟਿਕਟ ਲੈ ਕੇ ਆਉਂਣੀ ਪੈਂਦੀ ਆ...ਅਸੀਂ ਤੁਹਾਡੀਆਂ ਸਭ ਦੀਆਂ ਖ਼ੂਬਸੂਰਤ ਲਿਖਤਾਂ ਪੜ੍ਹਨ ਨੂੰ ਉਤਾਵਲੇ ਹਾਂ :) ਨਾਲ਼ੇ ਆਹ ਵੇਰੀਫਿਕੇਸ਼ਨ ਹਟਾ ਦਿਓ..ਮੈਂ ਵਸ਼ਿਸ਼ਠ ਜੀ ਨਾਲ਼ ਸਹਿਮਤ ਹਾਂ!
ReplyDeleteਅਦਬ ਸਹਿਤ
ਤਮੰਨਾ